ਦੀ ਫ਼ਰਵਰੀ ਮਹੀਨੇ ਦੀ ਮੀਟਿੰਗ 'ਚ ਦੇਖਣ ਨੂੰ ਮਿਲੇ ਜ਼ਿੰਦਗੀ ਅਤੇ ਮੌਤ ਦੇ ਰੰਗ ਬਲਦੇਵ ਧਾਲੀਵਾਲ ਰਾਏਸਰ ਮਿਸੀਸਾਗਾ: 14 ਫ਼ਰਵਰੀ ਦਿਨ ਸ਼ਨੀਵਾਰ ਨੂੰ Kalm Language Development Foundation Of North America ਵਲੋਂ ਇੱਕ ਵਿਸ਼ੇਸ਼ ਪ੍ਰੋਗ੍ਰਾਮ 7015 Tranmare Drive, Unit 1 & 2 Mississauga 'ਤੇ ਸਥਿਤ Ajit Bhawan ਦੇ Prof. Darshan Singh Bains ਯਾਦਗਾਰੀ ਹਾਲ 'ਚ ਹੋਇਆ। ਸਟੇਜ ਅਨਾਊਂਸਰ ਬਲਦੇਵ ਧਾਲੀਵਾਲ ਨੇ ਜਿੰਦ ਦਾ ਦੀਵਾ ਬਲਦਿਆਂ ਬਲਦਿਆਂ, ਰਾਤ ਗੁਜ਼ਰ ਗਈ ਸਾਰੀ, ਰੋ ਰੋ ਅੱਖੀਆਂ ਬੇਵੱਸ ਹੋਈਆਂ, ਯਾਰ ਨਜ਼ਰ ਨਾ ਆਵੇ ਨਾਲ ਸਟੇਜ ਦੀ ਸ਼ੁਰੂਆਤ ਕੀਤੀ ਅਤੇ ਕੰਵਲਜੀਤ ਕੌਰ ਬੈਂਸ, ਜਸਪਰੀਤ ਕੌਰ ਗਿੱਲ, ਰਛਪਾਲ ਕੌਰ ਗਿੱਲ, ਰਾਜਪਾਲ ਕੌਰ ਅਤੇ ਕੈਪਟਨ ਕੁਲਵੰਤ ਸਿੰਘ ਬੱਲ ਨੂੰ ਪ੍ਰਧਾਨਗੀ ਮੰਡਲ ਚ ਬੈਠਣ ਦੀ ਅਰਜ਼ ਕੀਤੀ। ਉਸ ਤੋਂ ਬਾਅਦ ਕਲਮ ਨਾਲ ਚਿਰਾਂ ਤੋਂ ਜੁੜੇ ਸਾਹਿਤਕਾਰ ਲੇਖਕ ਅਮਰ ਸਿੰਘ ਢੀਂਡਸਾ ਦੀ ਅਚਾਨਕ ਅਤੇ ਬੇਵਕਤੀ ਮੌਤ 'ਤੇ ਸਾਰਿਆਂ ਨੇ ਦੋ ਮਿੰਟ ਦਾ ਮੌਨ ਧਾਰ ਕਿ ਸਰਧਾਂਜਲੀ ਭੇਂਟ ਕੀਤੀ।
ਉਪਰੰਤ ਸ਼ੁਰੂ ਹੋਇਆ ਕਵੀ ਦਰਬਾਰ, ਅਤੇ ਸਭ ਤੋਂ ਪਹਿਲਾਂ ਕਵਿਤਰੀਆਂ ਸੁਮਨ ਮੌਦਗਿਲ, ਜਸਪ੍ਰੀਤ ਕੌਰ ਗਿੱਲ, ਡਾ. ਇੰਦਰਜੀਤ ਕੌਰ, ਰਛਪਾਲ ਕੌਰ ਅਤੇ ਰਾਜਪਾਲ
ਕੌਰ ਨੇ ਗੀਤਾਂ ਕਵਿਤਾਵਾਂ ਅਤੇ ਗ਼ਜ਼ਲਾਂ ਪੇਸ਼ ਕਰ ਕੇ ਪ੍ਰੋਗ੍ਰਾਮ ਨੂੰ ਸਿੱਖਰਾਂ 'ਤੇ ਪਹੁੰਚਾ ਦਿੱਤਾ। ਉਸ ਤੋਂ ਬਾਅਦ ਮੱਲ ਸਿੰਘ ਬਾਸੀ, ਮਕਸੂਦ ਚੌਧਰੀ, ਕੈਪਟਨ ਕੁਲਵੰਤ ਸਿੰਘ ਬੱਲ, ਭੁਪਿੰਦਰ ਬਾਜਵਾ, ਗੁਰਦੇਵ ਸਿੰਘ ਰੱਖੜਾ, ਜੋਗਿੰਦਰ ਸਿੰਘ, ਜਸਪਾਲ ਸਿੰਘ ਦੇਸੂਵੀ, ਗੁਰਦਿਆਲ ਸਿੰਘ ਬੱਲ, ਜਗਧੀਰ ਬੜਿੰਗ, ਨਾਹਰ ਸਿੰਘ ਕਰੜਾ, ਗਿਆਨ ਸਿੰਘ ਦਰਦੀ, ਸੁਰਜਨ ਸਿੰਘ ਤੱਗੜ, ਪ੍ਰੀਤਮ ਧੰਜਲ, ਦਵਿੰਦਰ ਸੰਘਾ, ਜਤਿੰਦਰ ਸਿੰਘ, ਮਹਿਮੂਦ ਮੰਗਲਾ, ਜਰਨੈਲ ਸਿੰਘ ਢਿੱਲੋਂ, ਨੀਮ ਕਾਦਰ, ਦਰਬਾਰਾ ਸਿੰਘ, ਸੌਰਭ ਉਬਰਾਏ, ਗੁਰਮੇਲ ਸਿੰਘ ਢਿੱਲੋਂ, ਇੰਦਰਪ੍ਰੀਤ, ਸਿਮਰਨਪ੍ਰੀਤ ਸਿੰਘ, ਹਰਮਨ ਸਿੰਘ, ਗੁਰਬੀਰ ਬਰਾੜਨ, ਸੁਖਵਿੰਦਰ ਸਿੰਘ ਭੁਪਿੰਦਰ ਤੂਰ ਅਤੇ ਅੰਮ੍ਰਿਤ ਪਾਲ ਸਿੰਘ ਨੇ ਵਾਰੀ ਵਾਰੀ ਸਟੇਜ 'ਤੇ ਆ ਕੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਅਤੇ ਐਸਾ ਰੰਗ ਬੰਨ੍ਹਿਆ ਕਿ ਸ੍ਰੋਤਿਆਂ ਤਕ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਤਿੰਨ ਘੰਟੇ ਬੀਤ ਵੀ ਗਏ।
ਇਸ ਦੇ ਨਾਲ ਹੀ ਮੱਲ ਸਿੰਘ ਬਾਸੀ ਦੇ 86ਵੇਂ ਅਤੇ ਕੈਪਟਨ ਕੁਲਵੰਤ ਸਿੰਘ ਬੱਲ ਦੇ 89ਵੇਂ ਜਨਮ ਦਿਨ ਦੀ ਕਲਮ ਦੇ ਮੈਂਬਰਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਤਾੜੀਆਂ ਦੀ ਗੜਗੜਾਹਟ 'ਚ ਹੈਪੀ ਬਰਥ ਡੇਅ ਬਾਸੀ, ਹੈਪੀ ਬਰਥਡੇ ਬੱਲ ਦਾ ਨਾਮ ਲੈਂਦਿਆਂ ਕੇਕ ਕੱਟਣ ਦੀ ਰਸਮ ਅਦਾ ਕੀਤੀ। ਪ੍ਰੋਗ੍ਰਾਮ ਦੌਰਾਨ ਐਡਵੋਕੇਟ ਮਨਦੀਪ ਸਿੰਘ ਦੀ ਪੁਸਤਕ ਖ਼ਿਆਲਾਂ ਦੀ ਖੇਸੀ ਰਿਲੀਜ਼ ਕਰ ਕੇ ਇੱਕ-ਇੱਕ ਕਾਪੀ Ajit Weekly ਦੇ CEO ਕੰਵਲਜੀਤ ਕੌਰ ਬੈਂਸ ਅਤੇ ਹਰਜੀਤ ਸਿੰਘ ਜੰਜੂਆ ਨੂੰ ਭੇਂਟ ਕੀਤੀ ਗਈ। ਇਸ ਸ਼ੁੱਭ ਅਵਸਰ 'ਤੇ ਸਮਾਜ ਸੇਵੀ ਮਕਸੂਦ ਚੌਧਰੀ ਵਲੋਂ ਸਾਰੇ ਸਟਾਫ਼ ਨੂੰ ਸਨਮਾਨਿਤ ਵੀ ਕੀਤਾ ਗਿਆ।
ਪ੍ਰੋਗ੍ਰਾਮ ਦੇ ਅਖੀਰ 'ਚ ਕੰਵਲਜੀਤ ਕੌਰ ਬੈਂਸ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਜੂਨ 2026 'ਚ ਹੋਣ ਵਾਲੀ ਕਾਨਫ਼ਰੰਸ ਸਬੰਧੀ ਜਲਦੀ ਹੀ ਤਿਆਰੀਆਂ ਵਿੱਢ ਦਿੱਤੀਆਂ ਜਾਣਗੀਆਂ। ਅਜੀਤ ਵੀਕਲੀ ਦੀ ਮਹਿਮਾਨ ਨਵਾਜ਼ੀ ਨਾਲ ਆਏ ਖਾਣੇ ਦਾ ਅਨੰਦ ਮਾਣਦਿਆਂ ਅਤੇ ਚਾਹ ਦੀਆਂ ਚੁਸਕੀਆਂ ਭਰਦਿਆਂ ਮਾਰਚ ਮਹੀਨੇ ਦੇ ਦੂਸਰੇ ਸ਼ਨੀਵਾਰ ਨੂੰ ਮਿਲਣ ਦਾ ਵਾਅਦਾ ਕਰਦਿਆਂ ਸਾਰਿਆਂ ਨੇ ਆਪੋ-ਆਪਣੇ ਘਰਾਂ ਨੂੰ ਚਾਲੇ ਪਾਏ।
Kalm Language Development Foundation ਦੀ ਅਗਲੇ ਮਹੀਨੇ ਦੀ ਮੀਟਿੰਗ 13 ਮਾਰਚ, ਦਿਨ ਸ਼ਨੀਵਾਰ, ਨੂੰ ਸ਼ਹੀਦ ਭਗਤ ਸਿੰਘ ਅਤੇ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗੀ। ਕੁੱਲ ਮਿਲਾ ਕਿ ਫ਼ਰਵਰੀ ਮਹੀਨੇ ਦੀ ਮੀਟਿੰਗ ਸਰੋਤਿਆਂ ਅਤੇ ਸਾਹਿਤਕਾਰਾਂ ਨੂੰ ਇੱਕ ਵਧੀਆ ਸੁਨੇਹਾ ਦੇ ਕੇ ਅਮਿਟ ਛਾਪ ਛੱਡ ਗਈ।
